Tilang

ਤਿਲੰਗ (Tilang)

ਤਿਲੰਗ ਰਾਗ ਦਾ ਮਧੁਰ ਸੁਰਾਤਮਕ ਸਰੂਪ ਲੋਕ ਸੰਗੀਤ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸੰਗੀਤ ਵਿਚ ਪ੍ਰਚਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਅਧੀਨ ਅੰਗ ੭੨੧ ਤੋਂ ੭੨੭ ਤਕ ਬਾਣੀ ਅੰਕਿਤ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਨੇ ਉਚਾਰੀ ਹੈ। ਰਾਗ ਤਿਲੰਗ ਵਿਚ ਨਿਸ਼ਾਦ ਦੇ ਦੋਵੇਂ ਰੂਪ ਅਤੇ ਰਿਸ਼ਭ-ਧੈਵਤ ਵਰਜਿਤ ਹਨ।

Tilang raaga is a charming melody and is quite common with the folk musicians, especially in the Punjab region. This raag has hymns from ang 721 to 727 contributed by Guru Nanak Dev Ji, Guru Ramdas Ji, Guru Arjan Dev Ji, Guru Tegh Bahadur Sahib Ji, Bhagat Kabir Ji and Bhagat Namdev Ji. This raaga has both the forms of Nishaad. The use of Rishabh and Dhaiwat is totally prohibited.

Raag Tilang
Gur Shabad Raag Rattan Album Art

Gur Shabad Raag Rattan

By Arjanveer Singh

ਤਿਲੰਗ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥
ਗੁਰੂ ਗ੍ਰੰਥ ਸਾਹਿਬ – ਅੰਗ ੭੨੨

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Ṫilᴺg Mahalaa 1 Gʰaru 3
ੴ Saṫigur Prasaaḋi ॥
Ihu ṫanu maa▫iaa paahiaa pi▫aarė leeṫaɍaa labi rᴺgaa▫ė ॥
Mėræ kᴺṫ na bʰaavæ cholaɍaa pi▫aarė ki▫u ḋʰan sėjæ jaa▫ė ॥1॥
Hᴺ▫u kur-baanæ jaa▫u mihar-vaanaa hᴺ▫u kur-baanæ jaa▫u ॥
Hᴺ▫u kur-baanæ jaa▫u ṫinaa kæ læni jo ṫėraa naa▫u ॥
Læni jo ṫėraa naa▫u ṫinaa kæ hᴺ▫u saḋ kur-baanæ jaa▫u ॥1॥ Rahaa▫u ॥
Kaa▫iaa rᴺǹaṇi jė ṫʰee▫æ pi▫aarė paa▫ee▫æ naa▫u majeetʰ ॥
Rᴺǹaṇ vaalaa jė rᴺǹæ saahibu æsaa rᴺgu na deetʰ ॥2॥
Jin kė cholė raṫaɍė pi▫aarė kᴺṫu ṫinaa kæ paasi ॥
Ḋʰooɍi ṫinaa kee jė milæ jee kahu naanak kee araḋaasi ॥3॥
Aapė saajė aapė rᴺgė aapė naḋari karė▫i ॥
Naanak kaamaṇi kᴺṫæ bʰaavæ aapė hee raavė▫i ॥4॥1॥3॥
Guru Granth Sahib – Ang 722