About

About Karamsar Inc.

ਕਰਮਸਰ ਇੰਕ ਬਾਰੇ

Welcome to Karamsar Inc, a nonprofit organization dedicated to promoting the teachings of the Sikh religion and making a positive impact in the lives of individuals.

ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਅਕਤੀਆਂ ਦੇ ਜੀਵਨ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਲਈ ਸਮਰਪਿਤ ਇੱਕ ਲਾਭ-ਰਹਿਤ ਸੰਸਥਾ ਕਰਮਸਰ ਇੰਕਾਰਪੋਰੇਸ਼ਨ ਦੀ ਵੈੱਬਸਾਈਟ ਵਿੱਚ ਆਪ ਦਾ ਸਵਾਗਤ ਹੈ!

Karamsar Inc. was founded in 2012 by Sant Baljinder Singh Ji, present head of Rara Sahib Sampardai, which traces its origins back to Bhai Daya Singh Ji, the first of the historical Panj Pyare (Beloveds) of Guru Gobind Singh Ji.

ਕਰਮਸਰ ਇੰਕਾਰਪੋਰੇਸ਼ਨ ਦੀ ਸਥਾਪਨਾ ਸੰਨ 2012 ਈ. ਵਿੱਚ ਸੰਤ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੁਆਰਾ ਕੀਤੀ ਗਈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਤੋਂ ਚਲੀ ਆ ਰਹੀ ਰਾੜਾ ਸਾਹਿਬ ਸੰਤ ਸੰਪ੍ਰਦਾਇ ਦੇ ਅਜੋਕੇ ਸਮੇਂ ਮੁਖੀ ਹਨ।

Since our establishment, our aim is to work passionately towards our mission of fostering compassion, education, and well-being within our community.

ਸਾਡੀ ਸਥਾਪਨਾ ਦੇ ਸਮੇਂ ਤੋਂ ਹੀ ਸਾਡਾ ਉਦੇਸ਼ ਆਪਣੇ ਭਾਈਚਾਰੇ ਵਿੱਚ ਕਰੁਣਾ, ਸਿੱਖਿਆ ਅਤੇ ਪਰਉਪਕਾਰ ਦੇ ਮਿਸ਼ਨ ਦੀ ਪੂਰਤੀ ਲਈ ਜੋਸ਼ ਨਾਲ ਕੰਮ ਕਰਨਾ ਹੈ।

Our core objective is to promote and exemplify the teachings that are at the heart of Sikhism: selfless service, equality and universal compassion. Based on these core principles, we strive to create an environment of mutual respect and understanding through all of our community initiatives, programs and projects. 

ਸਾਡਾ ਮੁੱਖ ਉਦੇਸ਼ ਸਿੱਖ ਧਰਮ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਸਾਡਾ ਵਿਸ਼ਵਾਸ ਸਿੱਖੀ ਦੀਆਂ ਮੂਲ ਕਦਰਾਂ ਕੀਮਤਾਂ ਨਿਸ਼ਕਾਮ ਸੇਵਾ, ਸਮਾਨਤਾ ਅਤੇ ਪਰਸਪਰ ਪ੍ਰੇਮ ਦੀ ਭਾਵਨਾ ਦ੍ਰਿੜ੍ਹ ਕਰਨ ਵਿਚ ਹੈ। ਸਾਡੀ ਕੋਸ਼ਿਸ਼ ਵੱਖ-ਵੱਖ ਪਹਿਲਕਦਮੀਆਂ, ਕਾਰਜਾਂ ਅਤੇ ਗਤੀਵਿਧੀਆਂ ਰਾਹੀਂ ਸਿੱਖ ਧਰਮ ਦੇ ਉਨ੍ਹਾਂ ਸਿਧਾਂਤਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਜੋ ਆਪਸੀ ਸਮਝ-ਬੂਝ ਅਤੇ ਸਨਮਾਨ ਦਾ ਮਾਹੌਲ ਸਿਰਜਣ ਵਿਚ ਸਹਾਈ ਹੋਵੇ।

One of our primary goals is to engage in activities that further promote and support the Sikh religion by organizing regular workshops, seminars, and events to educate people about Sikh history, philosophy, and culture. By providing a platform for dialogue and interaction we aim to bridge the gap and promote interfaith harmony. We encourage individuals of all faiths and beliefs to join us on this journey of spiritual growth and enlightenment.

ਸਾਡੇ ਮੁਢਲੇ ਟੀਚਿਆਂ ਵਿੱਚੋਂ ਉਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਅਤੇ ਸਿੱਖ ਇਤਿਹਾਸ, ਦਰਸ਼ਨ ਅਤੇ ਸੱਭਿਆਚਾਰ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਅਜਿਹੇ ਵਰਕਸ਼ਾਪ, ਸੈਮੀਨਾਰ ਅਤੇ ਸਮਾਗਮਾਂ ਦਾ ਆਯੋਜਨ ਕਰਨਾ ਹੈ ਜੋ ਸਿੱਖ ਧਰਮ ਦੇ ਸਿਧਾਂਤਾਂ ਨੂੰ ਪ੍ਰਫੁੱਲਤ ਕਰਨ ਵਿਚ ਮਦਦਗਾਰ ਹੋਣ। ਆਪਸੀ ਸੰਵਾਦ ਅਤੇ ਮੇਲਜੋਲ ਲਈ ਇੱਕ ਅਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਸਾਡਾ ਉਦੇਸ਼ ਹੈ ਜੋ ਇਕ-ਦੂਜੇ ਦੇ ਧਰਮ ਅਤੇ ਭਾਵਨਾਵਾਂ ਨੂੰ ਸਮਝਣ ਲਈ ਹੱਲਾਸ਼ੇਰੀ ਦੇਵੇ। ਅਧਿਆਤਮਿਕ ਵਿਕਾਸ ਅਤੇ ਗਿਆਨ ਦੀ ਇਸ ਯਾਤਰਾ ਵਿੱਚ ਸਾਡੇ ਨਾਲ ਸ਼ਾਮਲ ਹੋਣ ਵਾਸਤੇ ਹਰ ਕਿਸੇ ਲਈ ਸਾਡਾ ਖੁਲ੍ਹਾ ਸੱਦਾ ਹੈ।

In addition to religious pursuits we are committed to address the socio-economic challenges faced by underprivileged individuals. We understand the importance of education in empowering communities and breaking the cycle of poverty. To that end, our intention is to actively promote and support educational opportunities for those who are marginalized or financially disadvantaged. By providing scholarships, educational supplies and resources we aspire to give every child an equal opportunity to succeed and proceed.

ਧਾਰਮਿਕ ਕੰਮਾਂ ਤੋਂ ਇਲਾਵਾ ਅਸੀਂ ਕਮਜ਼ੋਰ ਵਿਅਕਤੀਆਂ ਦੁਆਰਾ ਦਰਪੇਸ਼ ਸਮਾਜਿਕ-ਆਰਥਿਕ ਚੁਣੌਤੀਆਂ ਨੂੰ ਹੱਲ ਕਰਨ ਲਈ ਜਤਨਸ਼ੀਲ ਹਾਂ। ਅਸੀਂ ਭਾਈਚਾਰਿਆਂ ਦੇ ਸਸ਼ਕਤੀਕਰਨ ਅਤੇ ਗਰੀਬੀ ਦੇ ਚੱਕਰ ਨੂੰ ਤੋੜਨ ਵਿੱਚ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹਾਂ। ਇਸ ਮਨੋਰਥ ਲਈ ਸਾਡਾ ਇਰਾਦਾ ਉਹਨਾਂ ਲੋਕਾਂ ਲਈ ਸਮਾਨ ਵਿਦਿਅਕ ਅਵਸਰ ਮੁਹਈਆ ਕਰਾਉਣ ਵਿਚ ਮਦਦਗਾਰ ਬਣਨਾ ਹੈ ਅਤੇ ਸਮਾਜ ਦੇ ਉਸ ਵਰਗ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਹੈ ਜੋ ਹਾਸ਼ੀਏ ‘ਤੇ ਜਾਂ ਵਿੱਤੀ ਤੌਰ ‘ਤੇ ਪਛੜੇ ਹੋਏ ਹਨ। ਵਜ਼ੀਫੇ, ਵਿਦਿਅਕ ਸਾਮਗ੍ਰੀ ਅਤੇ ਸਰੋਤ ਪ੍ਰਦਾਨ ਕਰਕੇ ਅਸੀਂ ਹਰ ਬੱਚੇ ਨੂੰ ਕਾਮਯਾਬ ਹੋਣ ਅਤੇ ਅੱਗੇ ਵਧਣ ਦਾ ਬਰਾਬਰ ਮੌਕਾ ਦੇਣ ਦੀ ਇੱਛਾ ਰੱਖਦੇ ਹਾਂ।

Another crucial aspect of our work is to ensure access to quality healthcare for impoverished individuals. Our strategy is to collaborate with medical professionals and organizations to provide medical services, conduct health camps, and facilitate necessary treatments for those who lack resources. By striving to improve the healthcare infrastructure and advocating for equitable healthcare, we aim to uplift the well-being of individuals and communities in need.

ਸਾਡੇ ਕੰਮ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਲੋੜਵੰਦ ਵਿਅਕਤੀਆਂ ਤੱਕ ਮਿਆਰੀ ਸਿਹਤ ਸਹੂਲਤਾਂ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਸਾਡੀ ਰਣਨੀਤੀ ਲੋੜੀਂਦੇ ਇਲਾਜ ਦੀ ਸਹੂਲਤ ਲਈ ਡਾਕਟਰੀ ਪੇਸ਼ੇਵਰਾਂ ਅਤੇ ਸੰਸਥਾਵਾਂ ਨਾਲ ਸਹਿਯੋਗ ਕਰਨਾ, ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਕੈਂਪਾਂ ਦਾ ਆਯੋਜਨ ਕਰਨਾ ਹੈ ਤਾਂ ਜੋ ਅਤੇ ਵੰਚਿਤ ਲੋਕਾਂ ਲਈ ਲੋੜੀਂਦੀ ਸਿਹਤ ਸੁਵਿਧਾ ਦਾ ਸੁਚੱਜਾ ਪ੍ਰਬੰਧ ਹੋ ਸਕੇ। ਸਾਡਾ ਟੀਚਾ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਅਤੇ ਬਰਾਬਰੀ ਵਾਲੀ ਸਿਹਤ ਸੰਭਾਲ ਦੀ ਵਕਾਲਤ ਦੁਆਰਾ ਲੋੜਵੰਦ ਵਿਅਕਤੀਆਂ ਅਤੇ ਭਾਈਚਾਰਿਆਂ ਲਈ ਅਰੋਗਤਾ ਦੇ ਉਥਾਨ ਨੂੰ ਉਤਸ਼ਾਹਤ ਕਰਨਾ ਹੈ।

We firmly believe that change is possible when individuals come together for a common cause. We are committed to actively mobilize resources, both human and material to support our initiatives. We do not solicit donations. However, if made willingly, we welcome any form of support made by our volunteers, donors, and well-wishers to make a meaningful impact in the lives of others.

ਸਾਡਾ ਦ੍ਰਿੜ-ਵਿਸ਼ਵਾਸ ਹੈ ਕਿ ਤਬਦੀਲੀ ਉਦੋਂ ਸੰਭਵ ਹੈ ਜਦੋਂ ਵਿਅਕਤੀ ਇੱਕ ਸਾਂਝੇ ਉਦੇਸ਼ ਲਈ ਇਕੱਠੇ ਹੁੰਦੇ ਹਨ। ਅਸੀਂ ਆਪਣੇ ਮਨੋਰਥਾਂ ਦੀ ਪੂਰਤੀ ਲਈ ਮਨੁੱਖੀ ਅਤੇ ਭੌਤਿਕ ਦੋਵੇਂ ਤਰ੍ਹਾਂ ਦੇ ਸਰੋਤਾਂ ਨੂੰ ਸਰਗਰਮੀ ਨਾਲ ਜੁਟਾਉਣ ਲਈ ਵਚਨਬੱਧ ਹਾਂ। ਅਸੀਂ ਕਦੇ ਵੀ ਕਿਸੇ ਪਾਸੋਂ ਵਿਸ਼ੇਸ਼ ਤੌਰ ‘ਤੇ ਪੈਸੇ ਜਾਂ ਹੋਰ ਸਮੱਗਰੀ ਦੇ ਰੂਪ ਵਿੱਚ ਦਾਨ ਦੀ ਮੰਗ ਨਹੀਂ ਕਰਦੇ। ਫਿਰ ਵੀ ਆਪਣੀ ਸ੍ਵੈਇੱਛਾ ਅਨੁਸਾਰ ਸਾਡੇ ਵਲੰਟੀਅਰਾਂ, ਦਾਨੀਆਂ ਅਤੇ ਸ਼ੁਭਚਿੰਤਕਾਂ ਦੁਆਰਾ ਦੂਜਿਆਂ ਦੇ ਜੀਵਨ ਵਿੱਚ ਸਾਰਥਕ ਪ੍ਰਭਾਵ ਪਾਉਣ ਲਈ ਹਰ ਰੂਪ ਦਿੱਤੇ ਯੋਗਦਾਨ ਦਾ ਸਵਾਗਤ ਕੀਤਾ ਜਾਂਦਾ ਹੈ।

Join us in our mission to promote the teachings of the Sikh religion, provide educational opportunities, and enhance access to healthcare and resources for the underprivileged. Together, let’s build a world where compassion, equality, and love thrive, and no one is left deprived.

ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਣ, ਵਿਦਿਅਕ ਮੌਕੇ ਪ੍ਰਦਾਨ ਕਰਨ, ਅਤੇ ਵੰਚਿਤ ਲੋਕਾਂ ਲਈ ਸਿਹਤ ਸੰਭਾਲ ਤੱਕ ਪਹੁੰਚ ਵਧਾਉਣ ਦੇ ਸਾਡੇ ਮਿਸ਼ਨ ਵਿੱਚ ਸਾਡੇ ਨਾਲ ਸ਼ਾਮਲ ਹੋਵੋ। ਆਓ! ਇਕੱਠੇ ਮਿਲ ਕੇ ਅਸੀਂ ਇੱਕ ਅਜਿਹੀ ਦੁਨੀਆਂ ਸਿਰਜੀਏ ਜਿੱਥੇ ਦਇਆ, ਸਮਾਨਤਾ ਅਤੇ ਪਿਆਰ ਵਧਦਾ-ਫੁੱਲਦਾ ਰਹੇ ਅਤੇ ਇਨ੍ਹਾਂ ਤੋਂ ਕੋਈ ਵਾਂਝਾ ਨਾ ਰਹੇ।

Thank you again for visiting Karamsar Inc. We invite you to explore our website and learn more about our ongoing projects so that you also can be a part of this noble journey.

ਕਰਮਸਰ ਇੰਕਾਰਪੋਰੇਸ਼ਨ ਵੈੱਬਸਾਈਟ ਵਿੱਚ ਆਉਣ ਲਈ ਤੁਹਾਡਾ ਦੁਬਾਰਾ ਤੋਂ ਧੰਨਵਾਦ! ਅਸੀਂ ਤੁਹਾਨੂੰ ਸਾਡੀ ਵੈੱਬਸਾਈਟ ਦੀ ਪੜਚੋਲ ਕਰਨ ਅਤੇ ਸਾਡੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਹੋਰ ਜਾਣਨ ਲਈ ਸੱਦਾ ਦਿੰਦੇ ਹਾਂ ਤਾਂ ਜੋ ਤੁਸੀਂ ਵੀ ਇਸ ਸ਼ੁਭ ਯਾਤਰਾ ਦਾ ਹਿੱਸਾ ਬਣ ਸਕੋ।