Sorath

ਸੋਰਠਿ (Sorath)

ਸੋਰਠਿ ਗੁਰਮਤਿ ਸੰਗੀਤ ਪਰੰਪਰਾ ਦਾ ਇਕ ਵਿਸ਼ੇਸ਼ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠਿ ਰਾਗ ਅਧੀਨ ੫੯੫ ਅੰਗ ਤੋਂ ੬੫੯ ਤਕ ਬਾਣੀ ਅੰਕਿਤ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਅਤੇ ਭਗਤ ਭੀਖਣ ਜੀ ਨੇ ਬਾਣੀ ਉਚਾਰੀ ਹੈ। ਇਸ ਵਿਚ ਦੋਵੇ ਨਿਸ਼ਾਦ ਬਾਕੀ ਸੁਰ ਸ਼ੁੱਧ ਆਰੋਹ ਵਿਚ ਗੰਧਾਰ ਧੈਵਤ ਵਰਜਿਤ ਪਰ ਅਵਰੋਹ ਵਿਚ ਮਧਿਅਮ ਤੇ ਰਿਸ਼ਭ ਦੀ ਮੀਂਡ ਵਿਚ ਗੰਧਾਰ ਦਾ ਪ੍ਰਯੋਗ ਕੀਤਾ ਜਾਂਦਾ ਹੈ।

This raaga is another highlight of Sri Guru Granth Sahib. This raag has hymns from ang 595 to 659 contributed by Guru Nanak Dev Ji, Guru Angad Dev Ji, Guru Amardas Ji, Guru Ramdas Ji, Guru Arjan Dev Ji, Guru Tegh Bahadur Sahib Ji, Bhagat Kabir Ji, Bhagat Namdev Ji, Bhagat Ravidas Ji and Bhagat Bhikhen Ji. Raaga Sorath has both the forms of Nishaad and all others notes are in their shudha formS. Gandhaar and Dhaiwat are not taken in ascent. But the use of Gandhaar in ascent is through meend only (from Madhyam to Rishabh).

Raag Sorathi
Gur Shabad Raag Rattan Album Art

Gur Shabad Raag Rattan

By Arjanveer Singh

Sorath Raag - Details

ਸੋਰਠਿ ਮਹਲਾ ੫ ॥
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
ਬੁਰੇ ਭਲੇ ਹਮ ਥਾਰੇ ॥ ਰਹਾਉ ॥
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥
ਗੁਰੂ ਗ੍ਰੰਥ ਸਾਹਿਬ – ਅੰਗ ੬੩੧

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Soratʰi Mahalaa 5 ॥
Sunahu binᴺṫee tʰaakur mėrė jeeȧ jᴺṫ ṫėrė ḋʰaarė ॥
Raakʰu pæj naam apunė kee karan karaavan-haarė ॥1॥
Prabʰ jee▫u kʰasamaanaa kari pi▫aarė ॥
Burė bʰalė ham ṫʰaarė ॥ Rahaa▫u ॥
Suṇee pukaar samaraṫʰ su▫aamee bᴺḋʰan kaati savaarė ॥
Pahiri sir-paa▫u sėvak jan mėlė naanak pragat pahaarė ॥2॥29॥93॥
Guru Granth Sahib – Ang 631

Sorathi Raag - Notation