Sireeraagu

ਸਿਰੀਰਾਗੁ (Sireeraagu)

ਸਿਰੀ ਰਾਗ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਪ੍ਰਬੰਧ ਦੇ ਅੰਤਰਗਤ ਰਾਗਾਤਮਕ ਬਾਣੀ ਵਿਚ ਪ੍ਰਥਮ ਸਥਾਨ ਪ੍ਰਾਪਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰੀ ਰਾਗ ਅਧੀਨ ਅੰਗ ੧੪ ਤੋਂ ੯੩ ਤਕ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ ਅਤੇ ਭਗਤ ਰਵਿਦਾਸ ਜੀ ਦੁਆਰਾ ਉਚਾਰੀ ਬਾਣੀ ਅੰਕਿਤ ਹੈ। ਇਸ ਰਾਗ ਵਿਚ ਰਿਸ਼ਭ ਅਤੇ ਧੈਵਤ ਕੋਮਲ ਅਤੇ ਮਧਿਅਮ ਤੀਵਰ ਪ੍ਰਯੋਗ ਹੁੰਦੇ ਹਨ। ਇਸ ਦੀ ਆਰੋਹ ਵਿਚ ਗੰਧਾਰ ਵਰਜਿਤ ਹੈ।

Sireeraag occupies a prime place in the musicological system of Sri Guru Granth Sahib. This Raag has hymns from ang 14 to 93 contributed by Guru Nanak Dev Ji, Guru Angad Dev Ji, Guru Amardas Ji, Guru Ramdas Ji, Guru Arjan Dev Ji, Bhagat Kabir Ji, Bhagat Trilochan Ji, Bhagat Beni Ji and Bhagat Ravidas Ji. In this raga Rishabh and Dhaiwat Notes are Komal, Madhyam Teever and all other Swars are in their Shudh form but Gandhar is omitted in its ascent.

Sireeraagu
Gur Shabad Raag Rattan Album Art

Gur Shabad Raag Rattan

By Arjanveer Singh

Rᴺgi raṫaa mėraa saahibu ravi rahiaa bʰar-poori ॥

ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥
ਗੁਰੂ ਗ੍ਰੰਥ ਸਾਹਿਬ – ਅੰਗ ੨੩

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Sireeraagu Mahalaa 1 Gʰaru Ḋoojaa 2 ॥
Aapė raseeaa aapi rasu aapė raavaṇ-haaru ॥
Aapė hovæ cholaɍaa aapė sėj bʰaṫaaru ॥1॥
Rᴺgi raṫaa mėraa saahibu ravi rahiaa bʰar-poori ॥1॥ Rahaa▫u ॥
Aapė maachʰee machʰulee aapė paaṇee jaalu ॥
Aapė jaal maṇak-ɍaa aapė ȧᴺḋari laalu ॥2॥
Aapė bahu biḋʰi rᴺgulaa sakʰee▫ė mėraa laalu ॥
Niṫ ravæ sohaagaṇee ḋėkʰu hamaaraa haalu ॥3॥
Praṇavæ naanaku bėnaṫee ṫoo sar-varu ṫoo hᴺsu ॥
K▫ulu ṫoo hæ kaveeaa ṫoo hæ aapė vėkʰi vigasu ॥4॥25॥
Guru Granth Sahib – Ang 23