Prabhaatee

ਪ੍ਰਭਾਤੀ (Prabhaatee)

ਗੁਰਮਤਿ ਸੰਗੀਤ ਦਾ ਵਿਸ਼ੇਸ਼ ਰਾਗ ਪ੍ਰਭਾਤੀ, ਇਕ ਮਧੁਰ ਅਤੇ ਅਪ੍ਰਚਲਿਤ ਰਾਗ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਭਗਤ ਬੇਣੀ ਜੀ ਨੇ ਬਾਣੀ ਉਚਾਰੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੨੭-੧੩੫੧) ਇਸ ਰਾਗ ਦੇ ਆਰੋਹ ਵਿਚ ਮਧਿਅਮ ਨਿਸ਼ਾਦ ਅਤੇ ਅਵਰੋਹ ਵਿਚ ਕੇਵਲ ਮਧਿਅਮ ਸੁਰ ਵਰਜਿਤ ਹੈ ਅਤੇ ਬਾਕੀ ਸੁਰ ਸ਼ੁੱਧ ਹਨ।

Prabhaatee raaga is a sweet and rara melody of Gurmat Sangeet. In this raag hymns are contributed by Guru Nanak Dev Ji, Guru Amardas Ji, Guru Ramdas Ji, Guru Arjan Dev Ji, Bhagat Kabir Ji, Bhagat Namdev Ji and Bhagat Beni Ji. (Sri Guru Granth Sahib, 1327-1351) It does not take Nishaad in ascent. Madhyam is totally prohibted, rest of the notes are used in their shudh forms.

Sireeraagu
Gur Shabad Raag Rattan Album Art

Gur Shabad Raag Rattan

By Arjanveer Singh

Shabad Releasing Soon!

Prabhaatee Raag - Details

ਪ੍ਰਭਾਤੀ ਮਹਲਾ ੧ ॥
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ ਖੋਜਿ ਲਹੈ ॥੧॥
ਗੁਰ ਸਮਾਨਿ ਤੀਰਥੁ ਨਹੀ ਕੋਇ ॥
ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥
ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥
ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥
ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥
ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥
ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥
ਗੁਰੂ ਗ੍ਰੰਥ ਸਾਹਿਬ – ਅੰਗ ੧੩੨੯

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Prabʰaaṫee Mahalaa 1 ॥
Aᴹmriṫu neeru gi▫aani man majanu atʰ-satʰi ṫeeraṫʰ sᴺgi gahė ॥
Gur upaḋėsi javaahar maaṇak sėvė sikʰu so kʰoji lahæ ॥1॥
Gur samaani ṫeeraṫʰu nahee ko▫i ॥
Saru sᴺṫokʰu ṫaasu guru ho▫i ॥1॥ Rahaa▫u ॥
Guru ḋareeaa▫u saḋaa jalu nir-malu miliaa ḋur-maṫi mælu haræ ॥
Saṫiguri paa▫i▫æ pooraa naavaṇu pasoo parėṫahu ḋėv karæ ॥2॥
Raṫaa sachi naami ṫal hee▫alu so guru par-malu kahee▫æ ॥
Jaa kee vaasu banaasapaṫi s▫uræ ṫaasu charaṇ liv rahee▫æ ॥3॥
Gur-mukʰi jeeȧ praan upajahi gur-mukʰi siv gʰari jaa▫ee▫æ ॥
Gur-mukʰi naanak sachi samaa▫ee▫æ gur-mukʰi nij paḋu paa▫ee▫æ ॥4॥6॥
Guru Granth Sahib – Ang 1329