Nat Naaraain

ਨਟ ਨਾਰਾਇਣ (Nat Naaraain)

ਹਿੰਦੁਸਤਾਨੀ ਸੰਗੀਤ ਦਾ ਰਾਗ ਨਟ ਨਾਰਾਇਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਯੋਗ ਕੀਤਾ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਟ ਨਾਰਾਇਣ ਰਾਗ ਅਧੀਨ ਅੰਗ ੯੭੫ ਤੋਂ ੯੮੩ ਤਕ ਬਾਣੀ ਅੰਕਿਤ ਹੈ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਿਆ ਹੈ। ਦੋਵੇਂ ਮਧਿਅਮ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕਰਦੇ ਹੋਏ ਇਸਦੇ ਆਰੋਹ ਵਿਚ ਗੰਧਾਰ ਅਤੇ ਧੈਵਤ ਦਾ ਅਲਪ ਪ੍ਰਯੋਗ ਕੀਤਾ ਜਾਂਦਾ ਹੈ।

Nat Naraain is considered as one of the oldest raagas of the Hindusani music tradition and has also prescribed in Sri Guru Granth Sahib. This raag has hymns from ang 975 to 983 contributed by Guru Ramdas Ji and Guru Arjan Dev Ji. Besides both the forms of Madhyam and all other sudha Sur, this raaga has little use of Dhaiwat and Gandhaar.

Raag Nat Naraian
Gur Shabad Raag Rattan Album Art

Gur Shabad Raag Rattan

By Arjanveer Singh

Shabad Releasing Soon!

ਨਟ ਨਾਰਾਇਨ ਮਹਲਾ ੪ ਪੜਤਾਲ
ੴ ਸਤਿਗੁਰ ਪ੍ਰਸਾਦਿ ॥
ਮੇਰੇ ਮਨ ਸੇਵ ਸਫਲ ਹਰਿ ਘਾਲ ॥
ਲੇ ਗੁਰ ਪਗ ਰੇਨ ਰਵਾਲ ॥
ਸਭਿ ਦਾਲਿਦ ਭੰਜਿ ਦੁਖ ਦਾਲ ॥
ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥
ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥
ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥
ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥
ਗੁਰੂ ਗ੍ਰੰਥ ਸਾਹਿਬ – ਅੰਗ ੯੭੭

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Nat Naaraa▫in Mahalaa 4 Paɍaṫaal
ੴ Saṫigur Prasaaḋi ॥
Mėrė man sėv safal hari gʰaal ॥
Lė gur pag rėn ravaal ॥
Sabʰi ḋaaliḋ bʰᴺjji ḋukʰ ḋaal ॥
Hari ho ho ho naḋari nihaal ॥1॥ Rahaa▫u ॥
Hari kaa grihu hari aapi savaario hari rᴺg rᴺg mahal bėȧᴺṫ laal laal hari laal ॥
Hari aapanee kripaa karee aapi grihi aa▫io ham hari kee gur kee▫ee hæ baseetʰee ham hari ḋėkʰė bʰ▫ee nihaal nihaal nihaal nihaal ॥1॥
Hari aavaṫė kee kʰabari guri paa▫ee mani ṫani aanaḋo aanᴺḋ bʰ▫ė hari aavaṫė sunė mėrė laal hari laal ॥
Janu naanaku hari hari milė bʰ▫ė gal-ṫaan haal nihaal nihaal ॥2॥1॥7॥
Guru Granth Sahib – Ang 977

Nat Naaraain Raag - Notation Part 1
Nat Naaraain Raag - Notation Part 2