ਮਾਲੀ ਗਉੜਾ (Maalee Gaorhaa)
ਮਾਲੀ ਗਉੜਾ ਭਾਰਤੀ ਤੇ ਗੁਰਮਤਿ ਸੰਗੀਤ ਰਾਗ ਪਰੰਪਰਾ ਦਾ ਇਕ ਜਟਿਲ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਲੀ ਗਉੜਾ ਰਾਗ ਅਧੀਨ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਨਾਮਦੇਵ ਜੀ ਨੇ ਬਾਣੀ ਉਚਾਰੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, ੯੮੪ ਤੋਂ ੯੮੮) ਇਸ ਰਾਗ ਵਿਚ ਰਿਸ਼ਭ ਕੋਮਲ, ਮਧਿਅਮ ਤੀਵਰ ਅਤੇ ਦੋਵੇਂ ਧੈਵਤ ਪ੍ਰਯੋਗ ਕਰਦਿਆਂ ਬਾਕੀ ਸੁਰ ਸ਼ੁੱਧ ਲਗਾਏ ਜਾਂਦੇ ਹਨ।
Maleegaurhaa Raaga is complicated melody of Gurmat tradition of raagas. In this raag hymns are contributed by Guru Ramdas Ji, Guru Arjan Dev Ji and Bhagat Namdev Ji. (Sri Guru Granth Sahib, 984 to 988) Besides all the other shudh notes the raaga takes Rishabh Komal, Madhyam Teever and both the forms of Dhaiwat.
Gur Shabad Raag Rattan
By Arjanveer Singh
ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਧਨਿ ਧੰਨਿ ਓ ਰਾਮ ਬੇਨੁ ਬਾਜੈ ॥
ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥
ਧਨਿ ਧਨਿ ਮੇਘਾ ਰੋਮਾਵਲੀ ॥
ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
ਧਨਿ ਧਨਿ ਤੂ ਮਾਤਾ ਦੇਵਕੀ ॥
ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥
ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥
ਜਹ ਖੇਲੈ ਸ੍ਰੀ ਨਾਰਾਇਨਾ ॥੩॥
ਬੇਨੁ ਬਜਾਵੈ ਗੋਧਨੁ ਚਰੈ ॥
ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥
ਗੁਰੂ ਗ੍ਰੰਥ ਸਾਹਿਬ – ਅੰਗ ੯੮੮
NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’ from the linked PDF Files: Transliteration Symbols and Recognition of Sur Symbols
Maalee G▫uɍaa Baaṇee Bʰagaṫ Naam-ḋėv Jee Kee
ੴ Saṫigur Prasaaḋi ॥
Ḋʰani ḋʰᴺni o raam bėnu baajæ ॥
Maḋʰur maḋʰur ḋʰuni an-haṫ gaajæ ॥1॥ Rahaa▫u ॥
Ḋʰani ḋʰani mėgʰaa romaavalee ॥
Ḋʰani ḋʰani krisan odʰæ kaaᵐbalee ॥1॥
Ḋʰani ḋʰani ṫoo maaṫaa ḋėvakee ॥
Jih grih ram▫eeaa kavalaapaṫee ॥2॥
Ḋʰani ḋʰani ban kʰᴺd biᴺḋraabanaa ॥
Jah kʰėlæ sree naaraa▫inaa ॥3॥
Bėnu bajaavæ goḋʰanu charæ ॥
Naamė kaa su▫aamee aanaḋ karæ ॥4॥1॥
Guru Granth Sahib – Ang 988