Goojree

ਗੂਜਰੀ (Goojree)

ਗੂਜਰੀ ਪ੍ਰਾਚੀਨ ਅਤੇ ਪ੍ਰਸਿੱਧ ਰਾਗ ਹੈ ਜੋ ਭਗਤੀ-ਭਾਵ ਦੀਆਂ ਰਚਨਾਵਾਂ ਦੇ ਲਈ ਵਿਸ਼ੇਸ਼ ਰੂਪ ਵਿਚ ਪ੍ਰਯੁਕਤ ਹੁੰਦਾ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ ਅਤੇ ਭਗਤ ਜੈਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ੪੮੯ ਤੋਂ ੫੨੬) ਇਸ ਰਾਗ ਵਿਚ ਰਿਸ਼ਭ, ਗੰਧਾਰ, ਧੈਵਤ ਕੋਮਲ, ਮਧਿਅਮ ਤੀਵਰ ਅਤੇ ਨਿਸ਼ਾਦ ਸ਼ੁੱਧ ਵਾਲੇ ਇਸ ਰਾਗ ਵਿਚ ਪੰਚਮ ਪੂਰੀ ਤਰ੍ਹਾਂ ਵਰਜਿਤ ਹੈ।

An ancient and popular raaga Goojree is very conducive to the singing of devotional music. In Goojree raag hymns are contributed by Guru Nanak Dev Ji, Guru Amardas Ji, Guru Ramdas Ji, Guru Arjan Dev Ji, Bhagat Kabir Ji, Bhagat Namdev Ji, Bhagat Ravidas Ji, Bhagat Trilochan Ji and Bhagat Jaidev Ji (Sri Guru Granth Sahib, 489 to 526).  This raaga has Rishabh, Gandhaar and Dhaiwat in thier komal froms, Madhyam in its teever and Nishaad shudha but pancham is totally prohibited in this raaga.

Raag Gujari
Gur Shabad Raag Rattan Album Art

Gur Shabad Raag Rattan

By Arjanveer Singh

ਗੂਜਰੀ ਮਹਲਾ ੫ ॥
ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥
ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥
ਮਾਈ ਖਾਟਿ ਆਇਓ ਘਰਿ ਪੂਤਾ ॥
ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥
ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥
ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥
ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ ॥
ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥੩॥
ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ ॥
ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥
ਗੁਰੂ ਗ੍ਰੰਥ ਸਾਹਿਬ – ਅੰਗ ੪੯੬

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Goojaree Mahalaa 5 ॥
Hari ḋʰanu jaap hari ḋʰanu ṫaap hari ḋʰanu bʰojanu bʰaa▫iaa ॥
Nimakʰ na bisar▫u man ṫė hari hari saaḋʰ-sᴺgaṫi mahi paa▫iaa ॥1॥
Maa▫ee kʰaati aa▫io gʰari pooṫaa ॥
Hari ḋʰanu chalaṫė hari ḋʰanu bæsė hari ḋʰanu jaagaṫ sooṫaa ॥1॥ Rahaa▫u ॥
Hari ḋʰanu is-naanu hari ḋʰanu gi▫aanu hari sᴺgi laa▫i ḋʰi▫aanaa ॥
Hari ḋʰanu ṫulahaa hari ḋʰanu bėɍee hari hari ṫaari paraanaa ॥2॥
Hari ḋʰan mėree chiᴺṫ visaaree hari ḋʰani laahiaa ḋʰokʰaa ॥
Hari ḋʰan ṫė mæ nav niḋʰi paa▫ee haaṫʰi chario hari ṫʰokaa ॥3॥
Kʰaavahu kʰarachahu ṫoti na aavæ halaṫ palaṫ kæ sᴺgė ॥
Laaḋi kʰajaanaa guri naanak k▫u ḋeeaa ihu manu hari rᴺgi rᴺgė ॥4॥2॥3॥
Guru Granth Sahib – Ang 496